ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸਥਾਨਕ ਆਈਟੀਆਈ ਚੌਂਕ ਦੇ ਨੇੜੇ ਪੁਲ ਚੜਨ ਤੋਂ ਪਹਿਲਾਂ ਤਲਵੰਡੀ ਸਾਬੋ ਵੱਲ ਜਾ ਰਹੇ ਬੋਰੀਆਂ ਦਾ ਇੱਕ ਟਰਾਲਾ (ਟਰੱਕ) ਪਲਟ ਗਿਆ ਜਿਸ ਨਾਲ ਮਾਲੀ ਨੁਕਸਾਨ ਤਾਂ ਹੋਇਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਇਸ ਸਬੰਧੀ ਟਰੈਫਿਕ ਇੰਚਾਰਜ ਨਿਰਭੈ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇਹ ਟਰੱਕ ਚੰਡੀਗੜ੍ਹ ਸਾਈਡ ਤੋਂ ਤਲਵੰਡੀ ਸਾਬੋ ਵੱਲ ਜਾ ਰਿਹਾ ਸੀ ਤੇ ਅਚਾਨਕ ਇੱਥੇ ਇਹ ਪਲਟ ਗਿਆ ਜਿਸ ਨਾਲ ਇਸਦਾ ਨੁਕਸਾਨ ਹੋ ਗਿਆ ਪਰ ਟਰੈਫਿਕ ਨੂੰ ਵਿਘਣ ਤੋਂ ਬਚਾਉਣ ਲਈ ਤੁਰੰਤ ਇੱਥੇ ਟਰੈਫਿਕ ਪੁਲਿਸ ਕੰਮ ਕੀਤਾ ਜਾ ਰਿਹਾ ਅਤੇ ਜਲਦ ਹੀ ਇੱਥੇ ਟਰੈਫਿਕ ਸੁਚਾਰੂ ਕਰ ਦਿੱਤਾ ਜਾਵੇਗਾ।